ਦਾ ਐਡੀਟਰ ਨਿਊਜ਼, ਯੂਪੀ —– ਇੱਕ ਔਰਤ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਆਈਪੀਐਲ ਖਿਡਾਰੀ ਵਿਪ੍ਰਾਜ ਨਿਗਮ ‘ਤੇ ਬਲਾਤਕਾਰ ਅਤੇ ਕੁੱਟਮਾਰ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤਾ ਬੁੱਧਵਾਰ ਨੂੰ ਨੋਇਡਾ ਦੇ ਏਸੀਪੀ ਦਫ਼ਤਰ ਪਹੁੰਚੀ ਅਤੇ ਪੁਲਿਸ ਅਧਿਕਾਰੀਆਂ ਨੂੰ ਵਿਪ੍ਰਾਜ ਬਾਰੇ ਸ਼ਿਕਾਇਤ ਕੀਤੀ। ਮਹਿਲਾ ਕ੍ਰਿਕਟਰ ਦਾ ਦਾਅਵਾ ਹੈ ਕਿ ਵਿਪ੍ਰਾਜ ਨੇ ਉਸਨੂੰ ਇੱਕ ਹੋਟਲ ਵਿੱਚ ਬੁਲਾਇਆ ਅਤੇ ਉਸਦੇ ਨਾਲ ਬਲਾਤਕਾਰ ਕੀਤਾ। ਜਦੋਂ ਉਸਨੇ ਵਿਆਹ ਬਾਰੇ ਗੱਲ ਕੀਤੀ ਤਾਂ ਵਿਪ੍ਰਾਜ ਗੁੱਸੇ ਵਿੱਚ ਆ ਗਿਆ, ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਉਸਨੂੰ ਹੋਟਲ ਦੇ ਕਮਰੇ ਤੋਂ ਬਾਹਰ ਕੱਢ ਦਿੱਤਾ।
ਪੀੜਤਾ ਨੇ ਦੱਸਿਆ ਕਿ ਉਹ ਅਤੇ ਵਿਪ੍ਰਾਜ ਜੂਨ 2025 ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਮਹਿਲਾ ਖਿਡਾਰੀ ਨੇ ਇਸ ਮਾਮਲੇ ਨੂੰ ਲੈ ਕੇ ਲਖਨਊ ਵਿੱਚ ਪੁਲਿਸ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਦੌਰਾਨ, ਵਿਪ੍ਰਾਜ ਨਿਗਮ ਨੇ 9 ਨਵੰਬਰ ਨੂੰ ਬਾਰਾਬੰਕੀ ਵਿੱਚ ਇੱਕ ਔਰਤ ਵਿਰੁੱਧ ਕੇਸ ਦਰਜ ਕਰਵਾਇਆ। ਉਸਨੇ ਦੋਸ਼ ਲਗਾਇਆ ਕਿ ਉਸਨੂੰ ਅੰਤਰਰਾਸ਼ਟਰੀ ਨੰਬਰਾਂ ਤੋਂ ਕਾਲਾਂ ਆਈਆਂ। ਔਰਤ ਨੇ ਪੈਸੇ ਦੀ ਮੰਗ ਕੀਤੀ ਅਤੇ ਜੇਕਰ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਸਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ ਹੈ।

ਪੀੜਤਾ ਨੇ ਇਸ ਸਬੰਧ ਵਿੱਚ 13 ਅਕਤੂਬਰ ਨੂੰ ਨੋਇਡਾ ਦੇ ਐਕਸਪ੍ਰੈਸਵੇਅ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਵਿੱਚ ਇੱਕ ਹੋਰ ਮੋੜ ਇਹ ਹੈ ਕਿ ਆਈ.ਪੀ.ਐੱਲ. ਖਿਡਾਰੀ ਨੇ ਵੀ 8 ਨਵੰਬਰ ਨੂੰ ਬਾਰਾਬੰਕੀ ਕੋਤਵਾਲੀ ਵਿੱਚ ਇਸੇ ਮਹਿਲਾ ਕ੍ਰਿਕਟਰ ਖਿਲਾਫ ਧਮਕੀ ਅਤੇ ਬਲੈਕਮੇਲਿੰਗ ਦੇ ਦੋਸ਼ਾਂ ਤਹਿਤ ਐਫ.ਆਈ.ਆਰ. ਦਰਜ ਕਰਵਾਈ ਹੋਈ ਹੈ। ਪੁਲਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਵਾਂ ਪਾਸਿਆਂ ਤੋਂ ਕੌਣ ਸੱਚ ਬੋਲ ਰਿਹਾ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕ੍ਰਿਕਟ ਜਗਤ ਵਿੱਚ ਸਨਸਨੀ ਫੈਲ ਗਈ ਹੈ।
ਵਿਪਰਾਜ ਇੱਕ ਆਲਰਾਊਂਡਰ ਖਿਡਾਰੀ ਹੈ ਅਤੇ ਦਿੱਲੀ ਕੈਪੀਟਲਜ਼ ਲਈ ਖੇਡਦਾ ਹੈ। ਉਹ ਇੱਕ ਸੱਜੇ ਹੱਥ ਦਾ ਬੱਲੇਬਾਜ਼ ਅਤੇ ਇੱਕ ਲੈੱਗ-ਬ੍ਰੇਕ ਗੇਂਦਬਾਜ਼ ਹੈ।