- ਜਿਤੇਸ਼ ਸ਼ਰਮਾ ਕਪਤਾਨ, ਨਮਨ ਧੀਰ ਉਪ-ਕਪਤਾਨ; ਟੂਰਨਾਮੈਂਟ 14 ਨਵੰਬਰ ਤੋਂ ਸ਼ੁਰੂ ਹੋਵੇਗਾ
ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——– ਏਸੀਸੀ ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ਲਈ ਇੰਡੀਆ ਏ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸੀਨੀਅਰ ਪੁਰਸ਼ ਚੋਣ ਕਮੇਟੀ ਨੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ। ਇਹ ਟੂਰਨਾਮੈਂਟ 14 ਤੋਂ 23 ਨਵੰਬਰ, 2025 ਤੱਕ ਦੋਹਾ ਦੇ ਵੈਸਟ ਐਂਡ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਇਸ ਦੇ ਲਈ ਜਿਨ੍ਹਾਂ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ‘ਚ ਜੀਤੇਸ਼ ਸ਼ਰਮਾ (ਕਪਤਾਨ, ਵਿਕਟਕੀਪਰ), ਨਮਨ ਧੀਰ (ਉਪ-ਕਪਤਾਨ), ਪ੍ਰਿਯਾਂਸ਼ ਆਰੀਆ, ਵੈਭਵ ਸੂਰਿਆਵੰਸ਼ੀ, ਨੇਹਲ ਵਢੇਰਾ, ਸੂਰਿਆਂਸ਼ ਸ਼ੇਦਗੇ, ਰਮਨਦੀਪ ਸਿੰਘ, ਹਰਸ਼ ਦੂਬੇ, ਆਸ਼ੂਤੋਸ਼ ਸ਼ਰਮਾ, ਯਸ਼ ਠਾਕੁਰ, ਗੁਰਜਪਨੀਤ ਸਿੰਘ, ਵਿਜੇ ਕੁਮਾਰ ਵੈਸ਼ਕ, ਯੁੱਧਵੀਰ ਸਿੰਘ ਚਰਕ, ਅਭਿਸ਼ੇਕ ਪੋਰੇਲ (ਵਿਕਟਕੀਪਰ), ਸੁਯਸ਼ ਸ਼ਰਮਾ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਸਟੈਂਡ-ਬਾਈ ਖਿਡਾਰੀ: ਗੁਰਨੂਰ ਸਿੰਘ ਬਰਾੜ, ਕੁਮਾਰ ਕੁਸ਼ਾਗਰਾ, ਤਨੁਸ਼ ਕੋਟੀਅਨ, ਸਮੀਰ ਰਿਜ਼ਵੀ, ਸ਼ੇਖ ਰਸ਼ੀਦ ਹੋਣਗੇ

ਭਾਰਤ ਗਰੁੱਪ ਬੀ ਵਿੱਚ ਖੇਡੇਗਾ, ਟੂਰਨਾਮੈਂਟ ਦਾ ਗ੍ਰੈਂਡ ਫਾਈਨਲ, ਭਾਰਤ-ਪਾਕਿਸਤਾਨ ਮੈਚ, 16 ਨਵੰਬਰ ਨੂੰ ਹੋਵੇਗਾ। ਸਾਰੇ ਮੈਚ ਦੋਹਾ, ਕਤਰ ਵਿੱਚ ਹੋਣਗੇ। ਏਸੀਸੀ ਨੇ ਸ਼ੁੱਕਰਵਾਰ ਨੂੰ ਟੂਰਨਾਮੈਂਟ ਦੇ ਸ਼ਡਿਊਲ ਦਾ ਐਲਾਨ ਕੀਤਾ। ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ ਏ ਵਿੱਚ ਅਫਗਾਨਿਸਤਾਨ, ਬੰਗਲਾਦੇਸ਼, ਹਾਂਗਕਾਂਗ ਅਤੇ ਸ਼੍ਰੀਲੰਕਾ ਸ਼ਾਮਲ ਹਨ, ਜਦੋਂ ਕਿ ਗਰੁੱਪ ਬੀ ਵਿੱਚ ਭਾਰਤ, ਓਮਾਨ, ਪਾਕਿਸਤਾਨ ਅਤੇ ਯੂਏਈ ਸ਼ਾਮਲ ਹਨ।
ਇਹ ਟੂਰਨਾਮੈਂਟ, ਜਿਸਨੂੰ ਪਹਿਲਾਂ ਏਸੀਸੀ ਐਮਰਜਿੰਗ ਟੀਮਜ਼ ਏਸ਼ੀਆ ਕੱਪ ਵਜੋਂ ਜਾਣਿਆ ਜਾਂਦਾ ਸੀ, ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ। ਅਫਗਾਨਿਸਤਾਨ, ਬੰਗਲਾਦੇਸ਼, ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਏ ਟੀਮਾਂ ਹਿੱਸਾ ਲੈਣਗੀਆਂ। ਤਿੰਨ ਐਸੋਸੀਏਟ ਟੀਮਾਂ, ਹਾਂਗਕਾਂਗ, ਓਮਾਨ ਅਤੇ ਯੂਏਈ, ਆਪਣੀਆਂ ਮੁੱਖ ਟੀਮਾਂ ਨੂੰ ਮੈਦਾਨ ਵਿੱਚ ਉਤਾਰਨਗੀਆਂ। 14 ਨਵੰਬਰ ਤੋਂ 19 ਨਵੰਬਰ ਤੱਕ ਰੋਜ਼ਾਨਾ ਦੋ ਮੈਚ ਖੇਡੇ ਜਾਣਗੇ, ਇਸ ਤੋਂ ਬਾਅਦ 21 ਨਵੰਬਰ ਨੂੰ ਸੈਮੀਫਾਈਨਲ ਅਤੇ 23 ਨਵੰਬਰ ਨੂੰ ਫਾਈਨਲ ਹੋਵੇਗਾ।